Aasha Choudhary (ਪੰਜਾਬੀ ਪ੍ਰੋਫਾਈਲ)

ਆਸ਼ਾ ਤੁਹਾਡੇ ਲਈ ਕੀ ਕਰ ਸਕਦੀ ਹੈ?

ਆਸ਼ਾ ਇਕ ਮਾਹਰਾਨਾ ਪਰਿਵਾਰਕ ਵਕੀਲ ਹੈ। ਉਹ ਤਲਾਕ/ਸਿਵਲ ਪਾਰਟਨਰਸ਼ਿਪ, ਇਕੱਠੇ ਰਹਿਣ, ਵਿੱਤੀ ਨਿਪਟਾਰੇ, ਬੱਚਿਆਂ ਸਬੰਧੀ ਪ੍ਰਬੰਧਾਂ, ਅਤੇ ਸੰਪਤੀ ਦੀ ਸੁਰੱਖਿਆ ਸਮੇਤ ਪਰਿਵਾਰਕ ਕਾਨੂੰਨ ਦੇ ਸਾਰੇ ਪੱਖਾਂ ਬਾਰੇ ਸਲਾਹ ਦਿੰਦੀ ਹੈ। ਆਸ਼ਾ ਨੇ ਨਿਰੰਤਰਤਾ ਨਾਲ ਗਾਹਕਾਂ ਦੀ, ਕਾਰੋਬਾਰਾਂ, ਟਰੱਸਟਾਂ, ਨਿਰਪੱਖ ਦਖਲਅੰਦਾਜ਼ੀ ਕਰਤਾਵਾਂ, ਵਿਦੇਸ਼ੀ ਸੰਪਤੀਆਂ, ਅਤੇ ਅਧਿਕਾਰ ਖੇਤਰ ਸਬੰਧੀ ਵਿਵਾਦਾਂ ਨੂੰ ਸ਼ਾਮਲ ਕਰਦੇ ਉੱਚ ਮੁੱਲ ਵਾਲੇ, ਗੁੰਝਲਦਾਰ ਵਿੱਤੀ ਮਾਮਲਿਆਂ ਵਿਚ ਪ੍ਰਤੀਨਿੱਧਤਾ ਕੀਤੀ ਹੈ। ਉਹ ਬੱਚਿਆਂ ਨਾਲ ਸਬੰਧਤ ਮੁਸ਼ਕਲ ਮਾਮਲਿਆਂ, ਖਾਸ ਤੌਰ 'ਤੇ ਬੱਚੇ ਨੂੰ ਅਗਵਾ ਕਰਨ, ਘਰੇਲੂ ਅਤੇ ਅੰਤਰ-ਰਾਸ਼ਟਰੀ ਟਿਕਾਣਾ ਬਦਲਣ ਦੇ ਮਾਮਲਿਆਂ ਵਿਚ ਬਹੁਤ ਹੀ ਤਜ਼ਰਬਾਕਾਰ ਹੈ।

ਤੁਹਾਡੀਆਂ ਉਮੰਗਾਂ ਪੂਰੀਆਂ ਕਰਨ ਵਿਚ ਸਹਾਇਤਾ ਕਰਨੀ

ਆਸ਼ਾ ਕੇਸਾਂ ਦੇ ਮਿੱਤਰਤਾਪੂਰਨ ਹੱਲ ਨੂੰ ਲੱਭਣ ਲਈ ਕੋਸ਼ਿਸ਼ ਕਰਦੀ ਹੈ, ਖਾਸ ਤੌਰ 'ਤੇ ਜਦੋਂ ਬੱਚੇ ਕੇਸ ਨਾਲ ਜੁੜੇ ਹੁੰਦੇ ਹਨ। ਆਸ਼ਾ ਦੇ ਗਾਹਕਾਂ ਨੂੰ ਇਹ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਉਹ ਉਨ੍ਹਾਂ ਲਈ ਸਭ ਤੋਂ ਵਧੀਆ ਤਰੀਕੇ ਨਾਲ ਸਹਿਮਤੀ ਬਣਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰੇਗੀ ਅਤੇ ਉਹ ਸਮਝਦੀ ਹੈ ਕਿ ਹਰ ਗਾਹਕ ਦੀਆਂ ਜ਼ਰੂਰਤਾਂ ਵਿਲੱਖਣ ਹੁੰਦੀਆਂ ਹਨ।

ਆਸ਼ਾ ਨੂੰ ਉਸਦੇ ਸ਼ਾਂਤ, ਸਹਾਇਕ ਅਤੇ ਹਮਦਰਦ ਵਿਹਾਰ ਲਈ ਜਾਣਿਆ ਜਾਂਦਾ ਹੈ। ਜਦਕਿ ਉਹ ਵਿਵਾਦ ਦੇ ਹੱਲ ਲਈ ਅਤੇ ਨਤੀਜਾ-ਕੇਂਦਰਿਤ ਤਰੀਕੇ ਉੱਪਰ ਧਿਆਨ ਕੇਂਦਰਿਤ ਕਰਨ ਲਈ ਪ੍ਰਤੀਬੱਧ ਹੈ, ਆਸ਼ਾ ਮੁਕੱਦਮੇਬਾਜ਼ੀ ਤੋਂ ਝਿਜਕਦੀ ਨਹੀਂ ਹੈ ਅਤੇ ਲੋੜ ਪੈਣ 'ਤੇ ਪੱਕੇ ਪੈਰੀਂ ਕਾਰਵਾਈ ਕਰਦੀ ਹੈ।

ਹੋਰ ਲੋਕ ਉਸ ਬਾਰੇ ਕੀ ਕਹਿੰਦੇ ਹਨ?

“ਉਸ ਕੋਲ ਬਹੁਤ ਜ਼ਿਆਦਾ ਵਿਵਹਾਰਿਕ ਗਿਆਨ ਹੈ ਅਤੇ ਵਧੀਆ ਸੌਦੇਬਾਜ਼ੀ ਲਈ ਚੰਗੀ ਸਮਝ ਹੈ” ਲੀਗਲ 500

 “ਮੇਰੇ ਕੇਸ 'ਤੇ ਕੰਮ ਕਰਦਿਆਂ ਤੁਹਾਡੇ ਦੁਆਰਾ ਦਿਖਾਈ ਗਈ ਪੇਸ਼ੇਵਰਤਾ, ਮਿਹਨਤ ਅਤੇ ਦਇਆ ਨੂੰ ਕੇਵਲ ਸ਼ਬਦਾਂ ਜਾਂ ਕਿਸੇ ਤੌਹਫ਼ੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ - ਪਰ ਤੁਸੀਂ ਜਾਣਦੇ ਹੋ ਤੁਸੀਂ ਮਿਲਜ਼ ਐਂਡ ਰੀਵ ਦੇ ਲਈ ਇਕ ਅਸਲ ਨੇਕਨਾਮੀ ਹੋ ਅਤੇ ਤੁਸੀਂ ਆਪਣੀ ਵਿਲੱਖਣਤਾ ਲਈ ਇਕ ਪੁਰਸਕਾਰ ਦੇ ਪਾਤਰ ਹੋ!” ਇਕ ਗਾਹਕ

ਤੁਹਾਨੂੰ ਹੋਰ ਕੀ ਜਾਣਨਾ ਚਾਹੀਦਾ ਹੈ?

ਆਪਣੇ ਪੇਸ਼ੇ ਤੋਂ ਇਲਾਵਾ, ਆਸ਼ਾ ਨਿਯਮਤ ਤੌਰ 'ਤੇ ਜਿਮ ਜਾਂਦੀ ਹੈ ਅਤੇ ਤੰਦਰੁਸਤ ਰਹਿਣਾ ਪਸੰਦ ਕਰਦੀ ਹੈ। ਉਹ ਦੌੜਨਾ ਪਸੰਦ ਕਰਦੀ ਹੈ ਅਤੇ ਲੰਡਨ ਮੈਰਾਥਾਨ ਵਿਚ ਭਾਗ ਲੈਣ ਦੀ ਆਸ ਰੱਖਦੀ ਹੈ। ਆਸ਼ਾ ਧਿਆਨ ਲਗਾਉਣ ਅਤੇ ਯੋਗਾ, ਦੋਵਾਂ ਦਾ ਅਭਿਆਸ ਕਰਦੀ ਹੈ, ਉਹ “ਸਿਹਤਮੰਦ ਸਰੀਰ ਵਿਚ ਸਿਹਤਮੰਦ ਮਨ” ਦੇ ਮੰਤਰ ਵਿਚ ਵਿਸ਼ਵਾਸ਼ ਰੱਖਦੀ ਹੈ।

Mills & Reeve Sites navigation
A tabbed collection of Mills & Reeve sites.
Sites
My Mills & Reeve navigation
Subscribe to, or manage your My Mills & Reeve account.
My M&R

Visitors

Register for My M&R to stay up-to-date with legal news and events, create brochures and bookmark pages.

Existing clients

Log in to your client extranet for free matter information, know-how and documents.

Staff

Mills & Reeve system for employees.